ਇਨਾ ਫੁੱਲਾਂ ਦਾ ਕੋਈ ਦੋਸ਼ ਨਹੀਂ
ਮੁਸਕਾਨ ਇਨਾ ਦੀ ਮੇਰਿਆ ਰੱਬਾ
ਪਰ ਕਿਓਂ ਦੋ ਦਿਨ ਹੋਰ ਨਹੀਂ
ਇਨਾ ਫੁੱਲਾਂ ਦਾ ...............
ਕੌਣ ਕਰੇ ਬਿਰਖਾਂ ਨੂੰ ਛਾਵਾਂ
ਪੰਛੀਆਂ ਨੂੰ ਚੇਹਕੰਨ ਦੇ ਲਈ
ਕਿਥੋਂ ਲਿਆਵਾਂ ਠੰਡੀਆਂ ਹਵਾਵਾਂ
ਡੋਬ ਕੇ ਸੂਰਜ ਸਿਖਰ ਦੁਪੇਹਰੇ
ਤੂੰ ਵੀ ਅੱਜ ਨਿਰਦੋਸ਼ ਨਹੀਂ
ਇਨਾ ਫੁੱਲਾਂ ਦਾ ..............
ਵਕ਼ਤ ਅਗਰ ਵਫਾ ਕਰ ਜਾਂਦਾਂ
ਸ਼ਾਇਦ ਰੰਗਲੀ ਦੁਨੀਆ ਦੇ ਵਿਚ
ਥ੍ਹੋੜਾ ਰੋ ਕੇ ਹੀ ਸਰ ਜਾਂਦਾਂ
ਹਥ ਲਾਯਿਆਂ ਸਿਮ੍ਦੇ ਨੇ ਇਹ
ਜ਼ਖਮ ਨੇ ਕੋਈ ਖ਼ਰੋਸ਼ ਨਹੀਂ
ਇਨਾ ਫੁੱਲਾਂ ਦਾ .............
ਕਿੰਨੇ ਨੇ ਇਹ ਪਾਣੀ ਗਹਰੇ
ਉੱਡ ਗਏ ਪੰਛੀ ਪਿੰਜਰੇ ਵਿੰਚੋੰ
ਲਖ ਹਜਾਰਾਂ ਦਿੱਤੇ ਪਹਰੇ
ਪੰਛੀਆਂ ਦੇ ਉਨਾ ਗੀਤਾਂ ਦਾ
ਬਾਗਾਂ ਵਿਚ ਅੱਜ ਕਯੋਂ ਸ਼ੋਰ ਨਹੀਂ
ਇਨਾ ਫੁੱਲਾਂ ਦਾ ................
ਕੌਣ ਕਰੇ ਬਿਰਖਾਂ ਨੂੰ ਛਾਵਾਂ
ReplyDeleteਪੰਛੀਆਂ ਨੂੰ ਚੇਹਕੰਨ ਦੇ ਲਈ
ਕਿਥੋਂ ਲਿਆਵਾਂ ਠੰਡੀਆਂ ਹਵਾਵਾਂ
ਡੋਬ ਕੇ ਸੂਰਜ ਸਿਖਰ ਦੁਪੇਹਰੇ
ਤੂੰ ਵੀ ਅੱਜ ਨਿਰਦੋਸ਼ ਨਹੀਂ
Bohot gahre phav ne ....!!