ਮੇਰੇ ਦਿਲ ਤੇ ਬਲਦੀਆਂ ਲਾਟਾਂ ਨੂੰ
ਓਹ ਦਿਨ ਦਾ ਚੜ੍ਨਾ ਕਹਿ ਬੈਠੇ
ਅਸੀਂ ਵੇਖ ਕੇ ਏਸ ਭੁਲੇਖੇ ਨੂੰ
ਦਿਲ ਦੀਆਂ ਦਿਲ ਵਿਚ ਲੈ ਬੈਠੇ
ਮੈਂ ਹਿਜਰਾਂ ਦੇ ਵਿਚ ਅਕਸਰ ਹੀ
ਜਿਓਣ ਲਈ ਹਸਦਾ ਰਹਿੰਦਾ ਹਾਂ
ਲੋਕੀਂ ਮੇਰੇ ਇਸ ਹਾਸੇ ਨੂੰ
ਇਕ ਗੀਤ ਸੁਹਾਨਾ ਕਹ ਬੈਠੇ
ਇਨਾ ਸਾਹਵਾਂ ਦੀ ਥਾਂ ਅਕਸਰ ਹੀ
ਦਿਨ ਰਾਤ ਮੈਂ ਹੌਕੇ ਭਰਦਾਂ ਹਾਂ
ਇਹ ਹੌਕੇ ਤਾਂ ਮੇਰੇ ਸਾਥੀ ਨੇ
ਲੋਕੀਂ ਰੋਗ ਪੁਰਾਣਾ ਕਹ ਬੈਠੇ
ਜੁਗ੍ਨੁਆਂ ਨੂੰ ਤਾਂ ਪਤਾ ਸੀ
ਰਾਤਾਂ ਦਾ ਮੇਰਾ ਜਾਗਣਾ
ਤਾਰੇ ਵੀ ਮੇਰੇ ਸਾਥੀ ਸਨ
ਕਿਓਂ ਕੋਰਾ ਝੂਠ ਓਹ ਕਹ ਬੈਠੇ
No comments:
Post a Comment