ਸੁਨੇਹਾ ਹੈ ਅਸੀਂ ਘਲਿਆ ਤੁਸੀਂ ਸਾਨੂੰ ਨਹੀਂ ਮਿਲਦੇ
ਦਸੀਏ ਕੀ ਗਿਲਾ ਆਪਣਾ ਆਪਣੇ ਹੀ ਨਹੀਂ ਮਿਲਦੇ
ਇਹ ਸੌਦਾ ਪਿਆਰ ਦਾ ਹੁੰਦਾ ਹੈ ਮਹਿੰਗਾ ਫੇਰ ਕੀ ਹੋਇਆ
ਮੁਨਾਫਾ ਨਾ ਸਹੀ ਇਸ ਵਿਚ ਘਾਟੇ ਵੀ ਨਹੀਂ ਮਿਲਦੇ
ਦੁਸ਼ਮਨ ਬਣ ਗਿਆ ਹੈ ਦੋਸਤ ਖੁਸ਼ਖਬਰੀ ਇਹ ਮੇਰੀ ਹੈ
ਗਿਆ ਇਕ ਦੋਸਤ ਇਹ ਕਹਿਕੇ - ਖਿਆਲਾਤ ਨਹੀਂ ਮਿਲਦੇ
ਇਹ ਜ਼ਿੱਦ ਹੈ ਮੇਰੀ ਕਿ ਜਾਮ ਤੇਰੇ ਨਾਲ ਹੈ ਚਖਣਾ
ਇਕ ਸਚ ਦੱਸ ਦਿਆਂ ਤੈਨੂੰ ਫੁੱਲ ਪ੍ਥ੍ਹਰਾਂ ਤੇ ਨਹੀਂ ਖਿਲਦੇ
ਇਜਾਜ਼ਤ ਜੇ ਹੋਵੇ ਤੇਰੀ ਇਕ ਸਚ ਹੋਰ ਕ਼ਹ ਦੇਵਾਂ
ਮਿਲਦੇ ਹੋ ਜਦੋਂ ਸਾਨੂੰ ਹਸਕੇ ਕਿਓਂ ਨਹੀਂ ਮਿਲਦੇ ?
ਤੇਰਾ ਮਿਲਣਾ ਤਾਂ ਇਕ ਔਸ਼ਧ ਹੈ ਜੋ ਮਿਲਦੀ ਨਹੀਂ ਕਿਧਰੇ
ਜੋ ਦਿੱਤੇ ਨੇ ਜ਼ਖਮ ਸਾਨੂੰ ਉਮਰਾਂ ਤਕ ਨਹੀਂ ਸਿਲਦੇ
Saturday, March 12, 2011
Subscribe to:
Comments (Atom)