ਖੁਸ਼ੀ
ਮੈਂ ਖੁਸ਼ ਹਾਂ ਅੱਜ ਇਸ ਕਰਕੇ ਵੀ
ਇਹ ਹਵਾ ਚੱਲੀ ਮੇਰੇ ਵੱਲ ਦੀ
ਇਨਾ ਠੰਡੀਆਂ ਸ਼ੀਤ ਹਵਾਵਾਂ ਨੇ
ਮੈਨੂ ਯਾਦ ਦਿਲਾਈ ਏ ਕੱਲ ਦੀ
ਇਨਾ ਰਾਹਾਂ ਤੇ ਮੈਂ ਚੱਲ ਚੱਲਕੇ
ਇਨਾ ਰਾਹਾਂ ਦਾ ਮੈਂ ਹੋ ਬੈਠਾ
ਇਹ ਦਿਨ ਕਿੰਨੇ ਹੀ ਲੰਮੇ ਨੇ
ਇਹ ਰਾਤ ਕਿੰਨੀ ਜਲਦੀ ਢਲਦੀ!
ਮੈਂ ਖੁਸ਼ ਹਾਂ ...............
ਇਨਾ ਸਾਰਿਆਂ ਤਾਰਿਆਂ ਨੂੰ ਮੈਂ ਅੱਜ
ਇਕ ਮੁਠੀ ਵਿਚ ਲਕੋ ਲੈਣਾ
ਫਿਰ ਇਕ ਇਕ ਕਰਕੇ ਵੇਖਾਂਗਾ
ਅਜਕਲ ਮਰਜ਼ੀ ਮੇਰੀ ਚਲਦੀ
ਮੈਂ ਖੁਸ਼ ਹਾਂ...............
ਤੇਰੇ ਸਾਥ ਨੇ ਕੀਤਾ ਹੈ ਜਾਦੂ
ਵਰਨਾ ਤੇ ਸਭ ਬਰਬਾਦ ਹੀ ਸੀ
ਰਾਤਾਂ ਨੂੰ ਚੰਨ ਨੇ ਸਾਥ ਦਿੱਤਾ
ਇਕ ਕਿਰਨ ਮੇਰੇ ਮਥੇ ਬਲਦੀ
ਮੈਂ ਖੁਸ਼ ਹਾਂ ...............
ਬਾਗਾਂ ਵਿਚ ਮੋਰਾਂ ਪੈਲ ਪਾਈ
ਇਹ ਬਾਰਿਸ਼ ਦਾ ਸੰਕੇਤ ਨਹੀਂ !
ਇਹ ਵੇਖ ਕੇ ਮੈਨੂ ਨਚਦੇ ਨੇ
ਚਰਚਾ ਨਾ ਹੋ ਜਾਏ ਇਸ ਗੱਲ ਦੀ
ਮੈਂ ਖੁਸ਼ ਹਾਂ ................
ਮੈਂ ਪੀਕੇ ਖੁਸ਼ ਹੋ ਜਾਂਦਾ ਹਾਂ
ਖੁਸ਼ ਹੋ ਕੇ ਵੀ ਪੀ ਲੈਂਦਾ ਹਾਂ
ਇਹ ਜਾਮ ਪਿਲਾਏ ਤੂੰ ਮੈਨੂੰ
ਇਹ ਝੂਠ ਨਹੀਂ ਹੈ ਸੋਂਹ ਰੱਬ ਦੀ
ਮੈਂ ਖੁਸ਼ ਹਾਂ ..................