Tuesday, May 25, 2010

ਜ਼ਿਕਰ ਤੇਰਾ ਜਦ ਵੀ ਆਇਆ
ਅਖ ਨੇ ਇਕ ਹੰਜੂ ਛਲਕਾਇਆ
ਤੇਰੇ ਹਾਣ ਦੀ ਹੋਈ ਉਡੀਕ ਮੇਰੀ
ਗਲੀ ਵਿਚ ਨਾ ਅੱਜ ਕੋਈ ਫੇਰ ਆਇਆ

ਬਦਲਾਂ ਵਿਚ ਜੋ ਤਸਵੀਰ ਤੇਰੀ
ਬਣਦੀ ਹੈ ਕਦੇ ਮਿਟ ਜਾਂਦੀ ਹੈ
ਪੈਂਦੇ ਨੇ ਭੁਲੇਖੇ ਬਿੜਕਾਂ ਦੇ
ਹਰ ਵਾਰ ਹੈ ਦਿਲ ਨੂ ਸਮਝਾਇਆ

ਸੁਣਿਆ ਹੈ ਕਾਲੀ ਘਟਾ ਦੇ ਵਿਚ
ਇਕ ਲੀਕ ਸੁਨਹਰੀ ਹੁੰਦੀ ਹੈ
ਆਸਾਂ ਦੀਆਂ ਕਿਰਨਾਂ ਨੇ ਆਕੇ
ਸਧਰਾਂ ਦਾ ਦੀਪਕ ਸੁਲ੍ਘਾਇਆ

ਪੀੜਾਂ ਨੇ ਸਿਖ ਲਿਆ ਰਹਣਾ
ਹਾਸਿਆਂ ਦੇ ਓਹਲੇ ਲੁਕ ਲੁਕ ਕੇ
ਮੇਹਫਿਲ ਵਿਚ ਤੂੰ ਇਲ੍ਜ਼ਾਮ ਨਾ ਲਾ
ਹੈ ਇਹੀ ਮੇਰਾ ਇਕ ਸਰਮਾਇਆ

Thursday, May 20, 2010

ਮੇਰਾ ਬਚਪਨ


ਮਰਜ਼ੀ ਹੁੰਦੀ ਸੀ ਜਿਨੂੰ ਮਰਜ਼ੀ ਉਡਾਵਾਂ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ

ਪਹਿਲਾਂ ਉੜੀ ਚਿੜੀ ਤੇ ਫੇਰ ਤੋਤਾ ਉੜਿਆ
ਘੋੜਾ ਵੀ ਉਡਾਇਆ ਅਸੀਂ ਫੇਰ ਬੋਤਾ ਉੜਿਆ
ਹਥ ਜੋੜਕੇ ਫੇਰ ਪੈਦੀਆਂ ਸੀ ਮਾਰਾਂ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ

ਦੋੜ ਕੇ ਫੜਦਾ ਸੀ ਜਦ ਕੁਕੜੀ ਮੈਂ
ਘੁੰਮਦੀ ਸੀ ਸੱਜੇ ਡਿਗ ਜਾਂਦਾ ਸੀ ਖੱਬੇ ਮੈਂ
ਓਹ ਦਿਨ ਮੁੜਕੇ ਨਹੀਂ ਹੁਣ ਆਣਾ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ

ਯਾਦ ਹੈ ਖੁਸ਼ਬੂ ਜੋ ਮੈਡਮ ਲਗਾਉਂਦੀ ਸੀ
ਪਹਿਲਾ ਓਹ ਦਿਨ ਸੀ ਤੇ ਚੁਪ ਓਹ ਕਰਾਉਂਦੀ ਸੀ
ਖਾਣਾ ਬਦਾਣਾ ਤੇ ਚੁਪ ਹੋ ਜਾਣਾ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ

ਪੈਂਦੇ ਭੁਲੇਖੇ ਨੇ ਬਚਪਨ ਦੇ ਅੱਜ ਵੀ
ਯਾਦ ਕਰਾਂ ਬਚਪਨ ਨੂ ਮੈਂ ਜਦ ਵੀ
ਲਭਦਾਂ ਹਾਂ ਅੱਜ ਬਚਪਨ ਦੀਆਂ ਰਾਹਾਂ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ

ਹਰ ਸਾਲ ਛੁਟੀਆਂ ਚ ਨਾਨਕੇ ਆਕੇ
ਫੜਦਾ ਸੀ ਜੁਗਨੂੰ ਰਾਤਾਂ ਨੂ ਜਾਕੇ
ਬਚਪਨ ਦੀ ਯਾਦ ਦਸ ਕਿਦਾਂ ਭੁਲਾਵਾਂ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ

ਆਕੇ ਸਕੂਲੋਂ ਬਸ ਖੇਡਦਾ ਸੀ ਬਾੰਟੇ
ਪੈਂਦੇ ਸੀ ਝਿੜਕੇ ਤੇ ਖਾਂਦਾਂ ਸੀ ਚਾੰਟੇ
ਕੰਨ ਫੜਕੇ ਕਰਦਾ ਸੀ ਫੇਰ ਮਾੰ - ਮਾੰ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ