ਜ਼ਿਕਰ ਤੇਰਾ ਜਦ ਵੀ ਆਇਆ
ਅਖ ਨੇ ਇਕ ਹੰਜੂ ਛਲਕਾਇਆ
ਤੇਰੇ ਹਾਣ ਦੀ ਹੋਈ ਉਡੀਕ ਮੇਰੀ
ਗਲੀ ਵਿਚ ਨਾ ਅੱਜ ਕੋਈ ਫੇਰ ਆਇਆ
ਬਦਲਾਂ ਵਿਚ ਜੋ ਤਸਵੀਰ ਤੇਰੀ
ਬਣਦੀ ਹੈ ਕਦੇ ਮਿਟ ਜਾਂਦੀ ਹੈ
ਪੈਂਦੇ ਨੇ ਭੁਲੇਖੇ ਬਿੜਕਾਂ ਦੇ
ਹਰ ਵਾਰ ਹੈ ਦਿਲ ਨੂ ਸਮਝਾਇਆ
ਸੁਣਿਆ ਹੈ ਕਾਲੀ ਘਟਾ ਦੇ ਵਿਚ
ਇਕ ਲੀਕ ਸੁਨਹਰੀ ਹੁੰਦੀ ਹੈ
ਆਸਾਂ ਦੀਆਂ ਕਿਰਨਾਂ ਨੇ ਆਕੇ
ਸਧਰਾਂ ਦਾ ਦੀਪਕ ਸੁਲ੍ਘਾਇਆ
ਪੀੜਾਂ ਨੇ ਸਿਖ ਲਿਆ ਰਹਣਾ
ਹਾਸਿਆਂ ਦੇ ਓਹਲੇ ਲੁਕ ਲੁਕ ਕੇ
ਮੇਹਫਿਲ ਵਿਚ ਤੂੰ ਇਲ੍ਜ਼ਾਮ ਨਾ ਲਾ
ਹੈ ਇਹੀ ਮੇਰਾ ਇਕ ਸਰਮਾਇਆ
Tuesday, May 25, 2010
Subscribe to:
Post Comments (Atom)
please visit
ReplyDeletesitalalankar.blogspot.com
shabdonkaujala.blogspot.com
ਸੁਣਿਆ ਹੈ ਕਾਲੀ ਘਟਾ ਦੇ ਵਿੱਚ
ReplyDeleteਇਕ ਲੀਕ ਸੁਨਹਿਰੀ ਹੁੰਦੀ ਹੈ
ਆਸਾਂ ਦੀਆਂ ਕਿਰਨਾਂ ਨੇ ਆਕੇ
ਸਧਰਾਂ ਦਾ ਦੀਪਕ ਸੁਲ੍ਹਘਾਇਆ........
ਬਹੁਤ ਹੀ ਵਧੀਆ ਖਿਆਲ .....
ਇਸ ਸੁਨਹਿਰੀ ਲੀਕ ਨੂੰ ਵੇਖ ਹੀ ਤਾਂ ਜੀਣ ਦੀ ਆਸ ਬੱਝਦੀ ਹੈ...ਨਹੀਂ ਤਾਂ ਜ਼ਿੰਦਗੀ 'ਚ ਐਨੇ ਤੂਫ਼ਾਨ ਨੇ ਕਿ ਕੋਈ ਕਿਵੇਂ ਝੱਲੇ ???
ਆਪਜੀ ਦਾ ਬਹੁਤ-ਬਹੁਤ ਧੰਨਵਾਦ....
ਤੁਸਾਂ ਨੇ ਤਾਂ ਆਪਣੇ ਬਲਾਗ 'ਤੇ ਵੀ ਸ਼ਬਦਾਂ ਕਾ ਉਜਾਲਾ ਪੜ੍ਹਨ ਦਾ ਸੱਦਾ ਦਿੱਤਾ ਹੋਇਆ ਹੈ ।
ਹਰਦੀਪ
(ਪੰਜਾਬੀ ਵਿਹੜਾ)
ਜ਼ਿਕਰ ਤੇਰਾ ਜਦ ਵੀ ਆਇਆ
ReplyDeleteਅਖ ਨੇ ਇਕ ਹੰਜੂ ਛਲਕਾਇਆ
ਤੇਰੇ ਹਾਣ ਦੀ ਹੋਈ ਉਡੀਕ ਮੇਰੀ
ਗਲੀ ਵਿਚ ਨਾ ਅੱਜ ਕੋਈ ਫੇਰ ਆਇਆ
............
...............
............