Thursday, May 20, 2010

ਮੇਰਾ ਬਚਪਨ


ਮਰਜ਼ੀ ਹੁੰਦੀ ਸੀ ਜਿਨੂੰ ਮਰਜ਼ੀ ਉਡਾਵਾਂ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ

ਪਹਿਲਾਂ ਉੜੀ ਚਿੜੀ ਤੇ ਫੇਰ ਤੋਤਾ ਉੜਿਆ
ਘੋੜਾ ਵੀ ਉਡਾਇਆ ਅਸੀਂ ਫੇਰ ਬੋਤਾ ਉੜਿਆ
ਹਥ ਜੋੜਕੇ ਫੇਰ ਪੈਦੀਆਂ ਸੀ ਮਾਰਾਂ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ

ਦੋੜ ਕੇ ਫੜਦਾ ਸੀ ਜਦ ਕੁਕੜੀ ਮੈਂ
ਘੁੰਮਦੀ ਸੀ ਸੱਜੇ ਡਿਗ ਜਾਂਦਾ ਸੀ ਖੱਬੇ ਮੈਂ
ਓਹ ਦਿਨ ਮੁੜਕੇ ਨਹੀਂ ਹੁਣ ਆਣਾ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ

ਯਾਦ ਹੈ ਖੁਸ਼ਬੂ ਜੋ ਮੈਡਮ ਲਗਾਉਂਦੀ ਸੀ
ਪਹਿਲਾ ਓਹ ਦਿਨ ਸੀ ਤੇ ਚੁਪ ਓਹ ਕਰਾਉਂਦੀ ਸੀ
ਖਾਣਾ ਬਦਾਣਾ ਤੇ ਚੁਪ ਹੋ ਜਾਣਾ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ

ਪੈਂਦੇ ਭੁਲੇਖੇ ਨੇ ਬਚਪਨ ਦੇ ਅੱਜ ਵੀ
ਯਾਦ ਕਰਾਂ ਬਚਪਨ ਨੂ ਮੈਂ ਜਦ ਵੀ
ਲਭਦਾਂ ਹਾਂ ਅੱਜ ਬਚਪਨ ਦੀਆਂ ਰਾਹਾਂ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ

ਹਰ ਸਾਲ ਛੁਟੀਆਂ ਚ ਨਾਨਕੇ ਆਕੇ
ਫੜਦਾ ਸੀ ਜੁਗਨੂੰ ਰਾਤਾਂ ਨੂ ਜਾਕੇ
ਬਚਪਨ ਦੀ ਯਾਦ ਦਸ ਕਿਦਾਂ ਭੁਲਾਵਾਂ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ

ਆਕੇ ਸਕੂਲੋਂ ਬਸ ਖੇਡਦਾ ਸੀ ਬਾੰਟੇ
ਪੈਂਦੇ ਸੀ ਝਿੜਕੇ ਤੇ ਖਾਂਦਾਂ ਸੀ ਚਾੰਟੇ
ਕੰਨ ਫੜਕੇ ਕਰਦਾ ਸੀ ਫੇਰ ਮਾੰ - ਮਾੰ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ

2 comments:

  1. ਦੋੜ ਕੇ ਫੜਦਾ ਸੀ ਜਦ ਕੁਕੜੀ ਮੈਂ
    ਘੁੰਮਦੀ ਸੀ ਸੱਜੇ ਡਿਗ ਜਾਂਦਾ ਸੀ ਖੱਬੇ ਮੈਂ
    ਓਹ ਦਿਨ ਮੁੜਕੇ ਨਹੀਂ ਹੁਣ ਆਣਾ
    ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ

    ਓਹ ਦਿਨ ਕਦੇ ਮੁੜ ਕੇ ਨਹੀ ਆਊਨਾ...
    ਏਹੋ ਇੱਕੋ ਲਾਈਨ ਹੀ ਕਵਿਤਾ ਦਾ ਸਾਰ ਹੋ ਨਿਬੜੀ ਹੈ
    ਬਚਪਨ ਦੀਆਂ ਹਰ ਮਾਸੂਮ ਜਿਹੀਆਂ ਸ਼ਰਾਰਤਾਂ ਦਾ
    ਬੜੀ ਖੂਬੀ ਨਾਲ ਜ਼ਿਕਰ ਕੀਤਾ ਹੈ ਤੁਸਾਂ ਅਪਨੀ ਏਸ ਕਵਿਤਾ ਵਿਚ
    ਹਰ ਸ਼ਬਦ ਆਪੇ ਹੀ ਆਪਣੀ ਦਾਸਤਾਨ ਕਹ ਰਿਹਾ ਹੈ
    ਸ਼ੈਲੀ ਅਤੇ ਬਣਤਰ ਵੀ ਬਹੁਤ ਪ੍ਰਭਾਵਸ਼ਾਲੀ ਹੈ .
    ਮੁਬਾਰਕਬਾਦ

    ReplyDelete
  2. ਬਚਪਨ ਦਾ ਚਿੜੀ-ਉੱਡ -ਕਾਂ ਉੱਡ ਅੱਜ ਫੇਰ ਚੇਤੇ ਆ ਗਿਆ, ਤੁਹਾਡੀ ਕਵਿਤਾ ਪੜ੍ਹ ਕੇ। ਬਹੁਤ ਹੀ ਖੁਬਸੂਰਤ ਅੰਦਾਜ਼ 'ਚ ਗੱਲ ਕਹੀ ਹੈ।
    ਮੁਬਾਰਕਾਂ।
    ਹਰਦੀਪ

    ReplyDelete