Monday, August 31, 2009

ਮੇਰੇ ਹਿੱਸੇ ਦੀ ਮੈਨੂ ਤੂੰ ਪਾ
ਮੇਰੇ ਜ਼ਖਮਾਂ ਦਾ ਹਿਸਾਬ ਤੂੰ ਲਾ
ਜੋ ਵਕ਼ਤ ਨਾ ਸਾੰਨੂ ਮਿਲ ਸਕਿਆ
ਉਨਾ ਘੜੀਆਂ ਦਾ ਹਿਸਾਬ ਤੂ ਲਾ
ਮੇਰੇ ਹਿੱਸੇ ਦੀ .................

ਤੂੰ ਲਖ ਸਤਾ ਮੈਨੂ ਨਾ ਮਿਲਕੇ
ਤੇਰੀ ਯਾਦ ਤਾਂ ਮੇਰੇ ਕੋਲ ਹੀ ਹੈ
ਤੇਰੀ ਯਾਦ ਦਾ ਮੈਂ ਹੀ ਵਾਰਿਸ ਹਾਂ
ਦਾਹਵੇ ਜੇ ਤੂੰ ਕਰਦੈਂ ਕਰੀ ਤੂੰ ਜਾ
ਮੇਰੇ ਹਿੱਸੇ ਦੀ ..................

ਤੂੰ ਰੋਜ਼ ਪੀਲਾ ਮੈਨੂ ਰਜ ਰਜ ਕੇ
ਮੈਂ ਹੋਸ਼ ਨੂ ਕਹ ਦੀਆਂ ਫਿਰ ਆਵੀਂ
ਜੋ ਦਿੱਤੇ ਨੇ ਸਕੀ ਨੇ ਮੈਨੂ
ਉਨਾ ਅੰਕਾਂ ਦਾ ਹਿਸਾਬ ਤੂ ਲਾ
ਮੇਰੇ ਹਿੱਸੇ ਦੀ .................

ਪਹੁੰਚ ਗਯਾ ਉਥੇ ਹੀ ਮੈਂ
ਜਿਸ ਥਾਂ ਤੋਂ ਚਲਿਆ ਸੀ ਕਲ ਮੈਂ
ਲਗਦਾ ਇਹ ਧਰਤੀ ਗੋਲ ਹੀ ਹੈ
ਮੰਜਿਲ ਕਿਥੇ ਹੈ ਕੀ ਪਤਾ
ਮੇਰੇ ਹਿੱਸੇ ਦੀ ................

ਮੈਂ ਪਤਝੜ ਦਾ ਓਹ ਪੱਤਾ ਹਾਂ
ਹੈ ਜਿਸ ਦਾ ਠਿਕਾਨਾ ਕੋਈ ਨਹੀ
ਮਿੰਤਾ ਮੈਂ ਕਰਾਂ ਬਹਾਰ ਦਿਆਂ
ਕੀਤੇ ਬਾਗਾਂ ਵਿਚ ਮੈਨੂ ਤੂੰ ਖਿਲਾ
ਮੇਰੇ ਹਿੱਸੇ ਦੀ ...................

Saturday, August 29, 2009

ਤੇਰਾ ਆਨਾ
ਇਕ ਬਰਸਾਤ ਦੀ ਫੁਹਾਰ ਵਰਗਾ ਹੈ
ਇਹ ਮੌਸਮ ਬਦਲ ਗਯਾ
ਸਬ ਜਗਾ ਬਹਾਰ ਵਰਗਾ ਹੈ

ਪੰਛੀ ਚੇਹ੍ਕਦੇ ਬਿਰਖਾਂ ਤੇ
ਕਲੀਆਂ ਮੁਸ੍ਕ੍ਰਾਈਆਂ ਨੇ
ਹਰ ਪਾਸੇ ਇਹੀ ਲਗਦਾ ਹੈ
ਸਬ ਗੁਲਜਾਰ ਵਰਗਾ ਹੈ
ਕੋਈ ਗੱਲ ਹੀ ਨਹੀਂ ਕੀਤੀ
ਵਾਦਾ ਕੋਈ ਨਹੀਂ ਕੀਤਾ
ਤੇਰੀ ਅਖ ਦਾ ਇਸ਼ਾਰਾ ਹੈ ਜੋ
ਬਸ ਇਕਰਾਰ ਵਰਗਾ ਹੈ

ਖੁਦ ਤੋਂ ਗੁਮ ਹੋਯਾ ਸੀ ਮੈਂ
ਖੁਦ ਨੂ ਮਿਲਿਆ ਹਾਂ ਆਖਿਰ
ਅੱਜ ਹਸਤੀ ਜੋ ਮੇਰੀ ਹੈ
ਸਬ ਉਪਹਾਰ ਵਰਗਾ ਹੈ