ਜ਼ਿਕਰ ਤੇਰਾ ਜਦ ਵੀ ਆਇਆ
ਅਖ ਨੇ ਇਕ ਹੰਜੂ ਛਲਕਾਇਆ
ਤੇਰੇ ਹਾਣ ਦੀ ਹੋਈ ਉਡੀਕ ਮੇਰੀ
ਗਲੀ ਵਿਚ ਨਾ ਅੱਜ ਕੋਈ ਫੇਰ ਆਇਆ
ਬਦਲਾਂ ਵਿਚ ਜੋ ਤਸਵੀਰ ਤੇਰੀ
ਬਣਦੀ ਹੈ ਕਦੇ ਮਿਟ ਜਾਂਦੀ ਹੈ
ਪੈਂਦੇ ਨੇ ਭੁਲੇਖੇ ਬਿੜਕਾਂ ਦੇ
ਹਰ ਵਾਰ ਹੈ ਦਿਲ ਨੂ ਸਮਝਾਇਆ
ਸੁਣਿਆ ਹੈ ਕਾਲੀ ਘਟਾ ਦੇ ਵਿਚ
ਇਕ ਲੀਕ ਸੁਨਹਰੀ ਹੁੰਦੀ ਹੈ
ਆਸਾਂ ਦੀਆਂ ਕਿਰਨਾਂ ਨੇ ਆਕੇ
ਸਧਰਾਂ ਦਾ ਦੀਪਕ ਸੁਲ੍ਘਾਇਆ
ਪੀੜਾਂ ਨੇ ਸਿਖ ਲਿਆ ਰਹਣਾ
ਹਾਸਿਆਂ ਦੇ ਓਹਲੇ ਲੁਕ ਲੁਕ ਕੇ
ਮੇਹਫਿਲ ਵਿਚ ਤੂੰ ਇਲ੍ਜ਼ਾਮ ਨਾ ਲਾ
ਹੈ ਇਹੀ ਮੇਰਾ ਇਕ ਸਰਮਾਇਆ
Tuesday, May 25, 2010
Thursday, May 20, 2010
ਮੇਰਾ ਬਚਪਨ
ਮਰਜ਼ੀ ਹੁੰਦੀ ਸੀ ਜਿਨੂੰ ਮਰਜ਼ੀ ਉਡਾਵਾਂ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ
ਪਹਿਲਾਂ ਉੜੀ ਚਿੜੀ ਤੇ ਫੇਰ ਤੋਤਾ ਉੜਿਆ
ਘੋੜਾ ਵੀ ਉਡਾਇਆ ਅਸੀਂ ਫੇਰ ਬੋਤਾ ਉੜਿਆ
ਹਥ ਜੋੜਕੇ ਫੇਰ ਪੈਦੀਆਂ ਸੀ ਮਾਰਾਂ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ
ਦੋੜ ਕੇ ਫੜਦਾ ਸੀ ਜਦ ਕੁਕੜੀ ਮੈਂ
ਘੁੰਮਦੀ ਸੀ ਸੱਜੇ ਡਿਗ ਜਾਂਦਾ ਸੀ ਖੱਬੇ ਮੈਂ
ਓਹ ਦਿਨ ਮੁੜਕੇ ਨਹੀਂ ਹੁਣ ਆਣਾ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ
ਯਾਦ ਹੈ ਖੁਸ਼ਬੂ ਜੋ ਮੈਡਮ ਲਗਾਉਂਦੀ ਸੀ
ਪਹਿਲਾ ਓਹ ਦਿਨ ਸੀ ਤੇ ਚੁਪ ਓਹ ਕਰਾਉਂਦੀ ਸੀ
ਖਾਣਾ ਬਦਾਣਾ ਤੇ ਚੁਪ ਹੋ ਜਾਣਾ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ
ਪੈਂਦੇ ਭੁਲੇਖੇ ਨੇ ਬਚਪਨ ਦੇ ਅੱਜ ਵੀ
ਯਾਦ ਕਰਾਂ ਬਚਪਨ ਨੂ ਮੈਂ ਜਦ ਵੀ
ਲਭਦਾਂ ਹਾਂ ਅੱਜ ਬਚਪਨ ਦੀਆਂ ਰਾਹਾਂ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ
ਹਰ ਸਾਲ ਛੁਟੀਆਂ ਚ ਨਾਨਕੇ ਆਕੇ
ਫੜਦਾ ਸੀ ਜੁਗਨੂੰ ਰਾਤਾਂ ਨੂ ਜਾਕੇ
ਬਚਪਨ ਦੀ ਯਾਦ ਦਸ ਕਿਦਾਂ ਭੁਲਾਵਾਂ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ
ਆਕੇ ਸਕੂਲੋਂ ਬਸ ਖੇਡਦਾ ਸੀ ਬਾੰਟੇ
ਪੈਂਦੇ ਸੀ ਝਿੜਕੇ ਤੇ ਖਾਂਦਾਂ ਸੀ ਚਾੰਟੇ
ਕੰਨ ਫੜਕੇ ਕਰਦਾ ਸੀ ਫੇਰ ਮਾੰ - ਮਾੰ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ
ਮਰਜ਼ੀ ਹੁੰਦੀ ਸੀ ਜਿਨੂੰ ਮਰਜ਼ੀ ਉਡਾਵਾਂ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ
ਪਹਿਲਾਂ ਉੜੀ ਚਿੜੀ ਤੇ ਫੇਰ ਤੋਤਾ ਉੜਿਆ
ਘੋੜਾ ਵੀ ਉਡਾਇਆ ਅਸੀਂ ਫੇਰ ਬੋਤਾ ਉੜਿਆ
ਹਥ ਜੋੜਕੇ ਫੇਰ ਪੈਦੀਆਂ ਸੀ ਮਾਰਾਂ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ
ਦੋੜ ਕੇ ਫੜਦਾ ਸੀ ਜਦ ਕੁਕੜੀ ਮੈਂ
ਘੁੰਮਦੀ ਸੀ ਸੱਜੇ ਡਿਗ ਜਾਂਦਾ ਸੀ ਖੱਬੇ ਮੈਂ
ਓਹ ਦਿਨ ਮੁੜਕੇ ਨਹੀਂ ਹੁਣ ਆਣਾ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ
ਯਾਦ ਹੈ ਖੁਸ਼ਬੂ ਜੋ ਮੈਡਮ ਲਗਾਉਂਦੀ ਸੀ
ਪਹਿਲਾ ਓਹ ਦਿਨ ਸੀ ਤੇ ਚੁਪ ਓਹ ਕਰਾਉਂਦੀ ਸੀ
ਖਾਣਾ ਬਦਾਣਾ ਤੇ ਚੁਪ ਹੋ ਜਾਣਾ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ
ਪੈਂਦੇ ਭੁਲੇਖੇ ਨੇ ਬਚਪਨ ਦੇ ਅੱਜ ਵੀ
ਯਾਦ ਕਰਾਂ ਬਚਪਨ ਨੂ ਮੈਂ ਜਦ ਵੀ
ਲਭਦਾਂ ਹਾਂ ਅੱਜ ਬਚਪਨ ਦੀਆਂ ਰਾਹਾਂ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ
ਹਰ ਸਾਲ ਛੁਟੀਆਂ ਚ ਨਾਨਕੇ ਆਕੇ
ਫੜਦਾ ਸੀ ਜੁਗਨੂੰ ਰਾਤਾਂ ਨੂ ਜਾਕੇ
ਬਚਪਨ ਦੀ ਯਾਦ ਦਸ ਕਿਦਾਂ ਭੁਲਾਵਾਂ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ
ਆਕੇ ਸਕੂਲੋਂ ਬਸ ਖੇਡਦਾ ਸੀ ਬਾੰਟੇ
ਪੈਂਦੇ ਸੀ ਝਿੜਕੇ ਤੇ ਖਾਂਦਾਂ ਸੀ ਚਾੰਟੇ
ਕੰਨ ਫੜਕੇ ਕਰਦਾ ਸੀ ਫੇਰ ਮਾੰ - ਮਾੰ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ
Friday, March 5, 2010
गल करन नु जद जी करे
मैं तूं बन जांदा हाँ
अखिँआं दे हंजू पीके मैं
उत्तों मुस्कान्दा हाँ
सफ़्रा दे विच वी मैं कदे
थकिया न इस करके
लगदा है गल करदा
तेरे नाल मैं जांदा हाँ
तेरा सवाल वी मैं हाँ
मैं ही जवाब हाँ
आपने ही बुने जाल विच
मैं खुद घिर जांदा हाँ
एह धुप कदे है साड़दी
कदे निघ एह दिन्दी है
मौसम है या फिर आदतन
धोखा खा जांदा हाँ
वक़्त ने दिता साथ कदे
कदे कल्ला तुरिया मैं
इस उलझी दुनिया विच
कदे सुपने सुल्झान्दा हाँ
Monday, January 18, 2010
ਗੱਲ ਕਰਨ ਨੂੰ ਜਦ ਜੀ ਕਰੇ ਮੈਂ ਤੂੰ ਬਣ ਜਾਂਦਾਂ ਹਾਂ
ਅਖੀਆਂ ਦੇ ਹੰਜੂ ਪੀ ਕੇ ਮੈਂ ਉੱਤੋਂ ਮੁਸ੍ਕਾਂਦਾ ਹਾਂ
ਸਫਰਾਂ ਦੇ ਵਿਚ ਮੈਂ ਕਦੇ ਥਕਿਆ ਨਾ ਇਸ ਕਰਕੇ
ਲਗਦਾ ਹੈ ਗੱਲ ਕਰਦਾ ਤੇਰੇ ਨਾਲ ਮੈਂ ਜਾਂਦਾਂ ਹਾਂ
ਤੇਰਾ ਸਵਾਲ ਵੀ ਮੈਂ ਹਾਂ ਮੈਂ ਹੀ ਜਵਾਬ ਹਾਂ
ਆਪਣੇ ਹੀ ਬੁਣੇ ਜਾਲ ਵਿਚ ਮੈਂ ਖੁਦ ਘਿਰ ਜਾਂਦਾਂ ਹਾਂ
ਇਹ ਧੁੱਪ ਕਦੇ ਹੈ ਸਾੜਦੀ ਕਦੇ ਨਿਘ ਇਹ ਦਿੰਦੀ ਹੈ
ਮੌਸਮ ਹੈ ਯਾ ਫਿਰ ਆਦਤਨ ਧੋਖਾ ਖਾ ਜਾਂਦਾ ਹਾਂ
ਵਕ਼ਤ ਨੇ ਦਿੱਤਾ ਸਾਥ ਕਦੇ ਕੱਲਾ ਤੁਰਿਆਂ ਮੈਂ
ਇਸ ਉਲਝੀ ਦੁਨੀਆ ਵਿਚ ਕਦੇ ਸੁਪਨੇ ਸੁਲ੍ਝਾਂਦਾ ਹਾਂ
ਅਖੀਆਂ ਦੇ ਹੰਜੂ ਪੀ ਕੇ ਮੈਂ ਉੱਤੋਂ ਮੁਸ੍ਕਾਂਦਾ ਹਾਂ
ਸਫਰਾਂ ਦੇ ਵਿਚ ਮੈਂ ਕਦੇ ਥਕਿਆ ਨਾ ਇਸ ਕਰਕੇ
ਲਗਦਾ ਹੈ ਗੱਲ ਕਰਦਾ ਤੇਰੇ ਨਾਲ ਮੈਂ ਜਾਂਦਾਂ ਹਾਂ
ਤੇਰਾ ਸਵਾਲ ਵੀ ਮੈਂ ਹਾਂ ਮੈਂ ਹੀ ਜਵਾਬ ਹਾਂ
ਆਪਣੇ ਹੀ ਬੁਣੇ ਜਾਲ ਵਿਚ ਮੈਂ ਖੁਦ ਘਿਰ ਜਾਂਦਾਂ ਹਾਂ
ਇਹ ਧੁੱਪ ਕਦੇ ਹੈ ਸਾੜਦੀ ਕਦੇ ਨਿਘ ਇਹ ਦਿੰਦੀ ਹੈ
ਮੌਸਮ ਹੈ ਯਾ ਫਿਰ ਆਦਤਨ ਧੋਖਾ ਖਾ ਜਾਂਦਾ ਹਾਂ
ਵਕ਼ਤ ਨੇ ਦਿੱਤਾ ਸਾਥ ਕਦੇ ਕੱਲਾ ਤੁਰਿਆਂ ਮੈਂ
ਇਸ ਉਲਝੀ ਦੁਨੀਆ ਵਿਚ ਕਦੇ ਸੁਪਨੇ ਸੁਲ੍ਝਾਂਦਾ ਹਾਂ
Sunday, January 17, 2010
ਮੈਂ ਨਹੀ ਬੁਣਨਾ ਇਹ ਤਾਣਾ ਤੂੰ ਬਸ ਰਹਿਣ ਵੀ ਦੇ
ਮੈਂ ਨਹੀਂ ਹੁਣ ਪਛੋਤਾਣਾ ਤੂੰ ਬਸ ਰਹਿਣ ਵੀ ਦੇ
ਦਰ ਤੇਰੇ ਤੇ ਆ ਆ ਕੇ ਵੀ ਦੇਖ ਲਿਆ
ਤੇਨੂੰ ਯਾਦ ਮੇਰਾ ਸਰਨਾਵਾਂ ? ਤੂੰ ਬਸ ਰਹਿਣ ਵੀ ਦੇ
ਮੇਰੀਆਂ ਸਧਰਾਂ ਦੀ ਨਾਂ ਕੀਤੀ ਕਦਰ ਕਦੇ
ਦਿਲ ਬਣਿਆ ਤੀਰ ਨਿਸ਼ਾਨਾ ਤੂੰ ਬਸ ਰਹਿਣ ਵੀ ਦੇ
ਰਾਤਾਂ ਦੀ ਕਾਲਖ ਕਦੇ ਤਾਂ ਮੈਨੂ ਡਰਾਉਂਦੀ ਸੀ
ਅਜ ਨ੍ਹੇਰੇ ਪੈ ਜਾਏ ਰਹਿਣਾ ਤੂੰ ਬਸ ਰਹਿਣ ਵੀ ਦੇ
ਮੇਰੀ ਕਸ਼੍ਤੀ ਰੇਤੇ ਵਿਚ ਸੀ ਬਹਿਣ ਲਗੀ
ਅਜ ਵਹਿੰਦੀ ਵਿਚ ਦਰਿਆਵਾਂ ਤੂੰ ਬਸ ਰਹਿਣ ਵੀ ਦੇ
ਸਫ਼ਰ ਬਥੇਰਾ ਕੀਤਾ ਵਿਚ ਖਿਆਲਾਂ ਦੇ
ਹੁਣ ਛੇਤੀਂ ਘਰ ਮੁੜ ਆਵਾਂ ਤੂੰ ਬਸ ਰਹਿਣ ਵੀ ਦੇ
ਮੈਂ ਨਹੀਂ ਹੁਣ ਪਛੋਤਾਣਾ ਤੂੰ ਬਸ ਰਹਿਣ ਵੀ ਦੇ
ਦਰ ਤੇਰੇ ਤੇ ਆ ਆ ਕੇ ਵੀ ਦੇਖ ਲਿਆ
ਤੇਨੂੰ ਯਾਦ ਮੇਰਾ ਸਰਨਾਵਾਂ ? ਤੂੰ ਬਸ ਰਹਿਣ ਵੀ ਦੇ
ਮੇਰੀਆਂ ਸਧਰਾਂ ਦੀ ਨਾਂ ਕੀਤੀ ਕਦਰ ਕਦੇ
ਦਿਲ ਬਣਿਆ ਤੀਰ ਨਿਸ਼ਾਨਾ ਤੂੰ ਬਸ ਰਹਿਣ ਵੀ ਦੇ
ਰਾਤਾਂ ਦੀ ਕਾਲਖ ਕਦੇ ਤਾਂ ਮੈਨੂ ਡਰਾਉਂਦੀ ਸੀ
ਅਜ ਨ੍ਹੇਰੇ ਪੈ ਜਾਏ ਰਹਿਣਾ ਤੂੰ ਬਸ ਰਹਿਣ ਵੀ ਦੇ
ਮੇਰੀ ਕਸ਼੍ਤੀ ਰੇਤੇ ਵਿਚ ਸੀ ਬਹਿਣ ਲਗੀ
ਅਜ ਵਹਿੰਦੀ ਵਿਚ ਦਰਿਆਵਾਂ ਤੂੰ ਬਸ ਰਹਿਣ ਵੀ ਦੇ
ਸਫ਼ਰ ਬਥੇਰਾ ਕੀਤਾ ਵਿਚ ਖਿਆਲਾਂ ਦੇ
ਹੁਣ ਛੇਤੀਂ ਘਰ ਮੁੜ ਆਵਾਂ ਤੂੰ ਬਸ ਰਹਿਣ ਵੀ ਦੇ
Subscribe to:
Comments (Atom)