Friday, September 11, 2009

ਤੇਰਾ ਜਾਣਾ .......

ਗੁਜਰਿਆ ਵਕ਼ਤ ਹੈ

ਮੁੜ ਕੇ ਨਹੀਂ ਆਣਾ

ਇਹੀ ਉਡੀਕ ਨਹੀਂ ਮੁਕਦੀ

ਹੈ ਬੰਦੇ ਨੇ ਮੁਕ ਜਾਣਾ


ਜੋ ਫੁੱਲ ਟੁੱਟ ਗਿਆ

ਓਹ ਸ਼ਾਖ ਸੁੰਨੀਂ ਹੋ ਹੀ ਜਾਂਦੀ ਹੈ

ਇਹ ਮੌਸਮ ਦਾ ਤਕਾਜਾ ਹੈ

ਕਦੋਂ ਫਿਰ ਫੁੱਲ ਨੇ ਖਿੜ ਜਾਣਾ


ਇਹ ਦੁਨਿਆ ਹੈ ਕਈ ਰੰਗਾਂ ਦੀ

ਪਤਾ ਚਲਿਆ ਹੁਣੇ ਮੈਨੂ

ਇਹ ਰੰਗ ਇੰਨੇ ਕੁ ਫਿੱਕੇ ਨੇ

ਇਨਾ ਨੇ ਝੱਟ ਬਦਲ ਜਾਣਾ


ਗੁੰਮ ਹੋਇਆ ਹਾਂ.......

ਸੋਚਾਂ ਦੀ ਇਸ ਭੀੜ ਦੇ ਵਿਚ ਮੈਂ

ਮੇਰੀ ਹਸਤੀ ਰਹੀ ਨਾ ਮੈਂ ਰਿਹਾ

ਕਿਸਨੂੰ ਮੈਂ ਪਹਚਾਣਾ

5 comments:

  1. ਗੁੰਮ ਹੋਇਆ ਹਾਂ.......
    ਸੋਚਾਂ ਦੀ ਇਸ ਭੀੜ ਦੇ ਵਿਚ ਮੈਂ
    ਮੇਰੀ ਹਸਤੀ ਰਹੀ ਨਾ ਮੈਂ ਰਿਹਾ
    ਕਿਸਨੂੰ ਮੈਂ ਪਹਚਾਣਾ

    waah ji waah !!!
    aine sohne sachche-suchche khayaalaat da
    izhaar....ate oh vi aine pyare lafzaaN vich !!
    saari kavita mn`ch kite gehri utar gayi hai...
    mubaarkaaN .

    ---MUFLIS---

    ReplyDelete
  2. panjabi de hor blogger nu milo ji

    mereaaspaas,blogspot.com

    ngoswami.blogspot.com

    ReplyDelete
  3. ਫਿਕਰ ਨਹੀਂ ਖੋਲ ਕੇ ਰੱਖਾਂ ਜਾਂ ਰੱਖਾਂ ਬੰਦ ਬੂਹਿਆ ਨੂੰ
    ਨਾ ਉਹਨਾਂ ਪਰਤ ਕੇ ਅਉਣਾ ਨਾ ਹੁਣ ਕੁੰਡਾ ਖੜਕਣਾ ਹੈ

    ਬਹੁਤ ਖੂਬਸੂਰਤ ਲਿਖਿਆ ਹੈ , ਵਧਾਈਆ

    ReplyDelete
  4. ਗੁੰਮ ਹੋਇਆ ਹਾਂ.......
    ਸੋਚਾਂ ਦੀ ਇਸ ਭੀੜ ਦੇ ਵਿਚ ਮੈਂ
    ਮੇਰੀ ਹਸਤੀ ਰਹੀ ਨਾ ਮੈਂ ਰਿਹਾ
    ਕਿਸਨੂੰ ਮੈਂ ਪਹਚਾਣਾ...bahut sahi kiha....udaasi se lipti khoobsurat kavita...

    ReplyDelete
  5. SIR PUNJABI/HINDI TRANSLATOR TE LAA DO BLOG VICH .... ASSI KEEVEN PADHIYE SAANU PUNJABI SCRIPT PADHNI NAI AANDI .......

    ReplyDelete